Friday, August 24, 2012

ਲਾਦੇਨ ਵਿਰੁੱਧ ਅਮਰੀਕੀ ਕਾਰਵਾਈ ਦਾ ਭੇਤੀ ਸੀ ਕਿਆਨੀ



ਭੇਤ ਭਰੇ ਪ੍ਰਗਟਾਵੇ

-ਅਲਕਾਇਦਾ ਸਰਗਨਾ ਓਸਾਮਾ ਬਿਨ ਲਾਦੇਨ ਨੂੰ ਕਤਲ ਕਰਨ ਦੀ ਮੁਹਿੰਮ ਬਾਰੇ ਅਮਰੀਕਾ ਨੇ ਪੰਜ ਮਹੀਨੇ ਪਹਿਲਾਂ ਹੀ ਪਾਕਿਸਤਾਨ ਦੇ ਫੌਜ ਮੁਖੀ ਅਸ਼ਫ਼ਾਕ ਪਰਵੇਜ਼ ਕਿਆਨੀ ਨੂੰ ਦੱਸ ਦਿੱਤਾ ਸੀ। ਇਹ ਦਾਅਵਾ ਵਾਲ ਸਟ੍ਰੀਟ ਜਰਨਲ ਤੇ ਵਾਸ਼ਿੰਗਟਨ ਟਾਈਮਜ਼ ਦੇ ਸਾਬਕ ਰਿਪੋਰਟਰ ਰਿਚ ਮਿਨਟਰ ਨੇ ਆਪਣੀ ਕਿਤਾਬ ਲੀਡੀਂਗ ਫ੍ਰਾਮ ਬਿਹਾਇੰਡ-ਦਿ ਰਿਲੈਕਟੈਂਟ ਪ੍ਰੈਸੀਡੈਂਟ ਐਂਡ ਦਾ ਐਡਵਾਈਜ਼ਰਜ ਹੂ ਡਿਸਾਇਡ ਫਾਰ ਹਿਮ ਵਿਚ ਕੀਤਾ ਹੈ।
ਉਨ੍ਹਾਂ ਲਿਖਿਆ ਕਿ ਓਸਾਮਾ ਨੂੰ ਲੱਭਣ ਵਿਚ ਆਈਐੱਸਆਈ ਦਾ ਇਕ ਕਰਨਲ ਮਦਦਗਾਰ ਸਾਬਤ ਹੋਇਆ। ਕਰਨਲ 2010 ਵਿਚ ਅਮਰੀਕੀ ਖੁਫੀਆ ਏਜੰਸੀ ਸੀਆਈਏ ਦੇ ਇਸਲਾਮਾਬਾਦ ਸਥਿਤ ਦਫਤਰ ਵਿਚ ਭੇਜਿਆ ਗਿਆ ਸੀ। ਜਦੋਂ ਸੀਆਈਏ ਨੇ ਇਹ ਭੇਤ ਖੋਲ੍ਹਿਆ ਕਿ ਆਈਐਸਆਈ ਦਾ ਇਕ ਕਰਨਲ ਇਸਲਾਬਾਦਾ ਵਿਚ ਉਨ੍ਹਾਂ ਨਾਲ ਸੰਪਰਕ ਬਣਾ ਕੇ ਓਸਾਮਾ ਬਾਰੇ ਜਾਣਕਾਰੀ ਦੇਣ ਦੀ ਪੇਸ਼ਕਸ਼ ਕਰ ਰਿਹਾ ਹੈ ਤਾਂ ਇਸ ਉੱਤੇ ਬਹਿਸ ਹੋਈ।
ਫਿਲਹਾਲ ਸੀਆਈਏ ਨੇ ਲਾਦੇਨ ਦਾ ਟਿਕਾਣਾ ਕਰਨਲ ਦੇ ਦਫਤਰ ਆਉਣ ਤੋ ਇਕ ਮਹੀਨੇ ਦੇ ਅੰਦਰ ਹੀ ਲੱਭ ਲਿਆ। ਲਾਦੇਨ ਨੂੰ ਅਮਰੀਕੀ ਸੀਲ ਕਮਾਂਡੋ ਨੇ ਪਿਛਲੇ ਸਾਲ ਮਈ ਵਿਚ ਉਸ ਦੇ ਘਰ ਵੜ ਕੇ ਮਾਰ ਕਤਲ ਕਰ ਦਿੱਤਾ ਸੀ। ਕਿਤਾਬ ਮੁਤਬਾਕ ਇਸ ਗੱਲ ਦਾ ਕਿਤੇ ਜ਼ਿਕਰ ਨਹੀਂ ਹੋਇਆ ਕਿ ਲਾਦੇਨ ਨੂੰ ਕਤਲ ਕਰਨ ਦੀ ਮੁਹਿੰਮ ਨੂੰ ਜਿੰਨਾ ਮਾਣ ਓਬਾਮਾ ਟੀਮ ਨੇ ਦਿੱਤਾ ਓਨਾਂ ਹੋਰ ਕਿਸੇ ਨੇ ਨਹੀਂ ਦਿੱਤਾ।
ਕਹਾਣੀ ਬਣਾਈ ਗਈ ਸੀ : ਲਾਦੇਨ ਦੇ ਕਤਲ ਮਗਰੋਂ ਲੋਕਾਂ ਨੂੰ ਕੀ ਆਖਿਆ ਜਾਵੇਗਾ, ਇਸ ਨੂੰ ਲੈ ਕੇ ਕਹਾਣੀ ਬਣਾ ਲਈ ਗਈ ਸੀ। ਇਕ ਅਮਰੀਕੀ ਅਧਿਕਾਰੀ ਮੁਤਾਬਕ ਲਾਦੇਨ ਨੂੰ ਡਰੋਨ ਹਮਲੇ ਵਿਚ ਮਾਰੇ ਜਾਣ ਦੀ ਗੱਲ ਕਹੇ ਜਾਣ ਮਗਰੋਂ ਉਸ ਦੀ ਲਾਸ਼ ਲੈਣ ਲਈ ਅਮਰੀਕੀ ਟੀਮ ਨੂੰ ਭੇਜਣ ਦੀ ਗੱਲ ਕਹਿਣ ਨੂੰ ਲੈ ਕੇ ਵ੍ਹਾਈਟ ਹਾਊਸ ਵਿਚ ਵਿਚਾਰ ਵਟਾਂਦਰੇ ਕੀਤੇ ਗਏ। ਮੰਨਿਆ ਜਾ ਰਿਹਾ ਸੀ ਕਿ ਇਸ ਨਾਲ ਅਮਰੀਕੀ ਕਮਾਂਡੋ ਦੇ ਪਾਕਿਸਤਾਨੀ ਧਰਤੀ ਉੱਤੇ ਖਾਤਮੇ ਨੂੰ ਅੰਜਾਮ ਦੇਣ ਨਾਲ ਸਿਆਸੀ ਕਲੇਸ਼ ਘੱਟ ਪਵੇਗਾ। ਅਫਸਰ ਮੁਤਾਬਕ ਲਾਦੇਨ ਨੂੰ ਕਤਲ ਕਰਨ ਦੀ ਮੁਹਿੰਮ ਬਾਰੇ ਅਸ਼ਫਾਕ ਪਰਵੇਜ਼ ਕਿਆਨੀ ਦਸੰਬਰ 2010 ਤੋਂ ਜਾਣਦਾ ਸੀ। ਇਸ ਮੁਹਿੰਮ ਲਈ ਉਹ ਚੁੱਪ ਚੁਪੀਤੀ ਸਹਿਮਤੀ ਦੇ ਚੁੱਕਾ ਸੀ। ਇਸ ਕਹਾਣੀ ਨੂੰ ਸੁਤੰਤਰ ਰੂਪ ਨਾਲ ਪੁਸ਼ਟ ਨਹੀਂ ਕੀਤਾ ਜਾ ਸਕਦਾ ਪਰ ਇਸ ਨੂੰ ਸਮਝਿਆ ਜਾ ਸਕਦਾ ਹੈ ਕਿ ਲਾਦੇਨ ਦੇ ਮਾਰੇ ਜਾਣ ਤੋਂ ਬਾਅਦ ਓਬਾਮਾ ਸਰਕਾਰ ਨੇ ਕਿਉਂ ਪਾਕਿਸਤਾਨ ਨੂ ਫੌਜੀ ਸਹਾਇਤਾ ਬੰਦ ਨਹੀਂ ਕੀਤੀ ਜਦਕਿ ਉਸ ਦਾ ਟਰੇਨਿੰਗ ਕੈਂਪਲੈਕਸ ਲਾਦੇਨ ਦੇ ਘਰ ਤੋਂ ਸਿਰਫ 800 ਯਾਰਡ ਦੂਰੀ 'ਤੇ ਸੀ।
: ਕਿਤਾਬ ਮੁਤਾਬਕ ਲਾਦੇਨ ਦੀ ਜਾਇਦਾਦ ਦੀ ਜਾਂਚ ਕਰਨ ਬਾਰੇ ਜਦੋਂ ਸੀਆਈਏ ਨੂੰ ਪਤਾ ਲੱਗਿਆ ਕਿ ਐਬਟਾਬਾਦ ਦੀ ਜਿਹੜੀ ਜ਼ਮੀਨ 'ਤੇ ਉਸ ਦਾ ਘਰ ਬਣਿਆ ਹੋਇਆ ਸੀ ਉਹ ਪਾਕਿਸਤਾਨੀ ਫੌਜ ਅਕਾਦਮੀ ਦਾ ਹੀ ਹਿੱਸਾ ਸੀ ਪਰ ਬਾਅਦ ਵਿਚ ਉਸ ਨੂੰ ਵੱਖ ਕਰ ਦਿੱਤਾ ਗਿਆ ਸੀ। 14 ਮਾਰਚ 2011 ਨੂੰ ਵ੍ਹਾਈਟ ਹਾਊਸ ਦੇ ਸਿਚੁਏਸ਼ਨ ਰੂਮ ਵਿਚ ਬੈਠਕ ਦੌਰਾਨ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਫੈਸਲਾ ਲਿਆ ਸੀ ਕਿ ਅਮਰੀਕਾ, ਪਾਕਿਸਤਾਨ ਨੂੰ ਆਪਣੀ ਸਕੀਮ ਬਾਰੇ ਭੇਤ ਨਹੀਂ ਦੇਵੇਗਾ। 

Friday, August 17, 2012

ਪੁਰਾਣੇ ਮਿੱਤਰਾਂ ਨੂੰ ਯਾਦ ਕਰਦਿਆਂ...


ਪੁਰਾਣੇ ਮਿੱਤਰਾਂ ਨੂੰ ਯਾਦ ਕਰਦਿਆਂ...

ਭਲੇ ਵੇਲਿਆਂ ਚ ਬਣਾਏ ਮਿੱਤਰਾਂ ਚੋਂ ਮੈਨੂੰ ਸਤਿੰਦਰ ਸਿੰਘ, ਬਲਵੰਤ ਗਾਰਗੀ ਅਤੇ ਮੰਜ਼ੂਰ ਕਾਦਿਰ ਦੀ ਸਭ ਤੋਂ ਵੱਧ ਯਾਦ ਆਉਂਦੀ ਹੈ। ਜੇ ਮੈਨੂੰ ਉਨ੍ਹਾਂ ਵਾਂਗ ਸਾਹਿਤਕ ਸ਼ੌਕ ਹੁੰਦੇ ਤਾਂ ਮੈਂ ਉਨ੍ਹਾਂ ਦੀ ਸੰਗਤ ਹੋਰ ਵਧੇਰੇ ਮਾਣਨੀ ਸੀ। ਉਨ੍ਹਾਂ ਤਿੰਨਾਂ ਦੀਆਂ ਬਹੁਤ ਸਾਰੀਆਂ ਗੱਲਾਂ ਇਕ ਦੂਜੇ ਨਾਲ ਮਿਲਦੀਆਂ ਜੁਲਦੀਆਂ ਸਨ। ਸਤਿੰਦਰ ਬੇਢੱਬਾ, ਪਰ ਲੰਮ-ਸਲੰਮਾ ਸਰਦਾਰ ਸੀ।
 ਉਸ ਦਾ ਚਿਹਰਾ ਗੋਲ-ਮਟੋਲ ਅਤੇ ਦਾੜ੍ਹੀ ਵਿਰਲੀ ਸੀ ਤੇ ਉਹ ਬੇਢੱਬੀ ਜਿਹੀ ਪੱਗ ਬੰਨ੍ਹਦਾ ਸੀ। ਉਸ ਕੋਲ ਉਰਦੂ ਸ਼ਾਇਰੀ ਦਾ ਵੱਡਾ ਭੰਡਾਰ ਸੀ ਅਤੇ ਇੰਡੀਆ ਕੌਫੀ ਹਾਊਸ ਵਿੱਚ ਉਸ ਨੂੰ ਸਭ ਤੋਂ ਵੱਧ ਪਸੰਦ ਕੀਤਾ ਜਾਂਦਾ ਸੀ। ਉਸ ਦੇ ਚਾਹੁਣ ਵਾਲਿਆਂ ਵਿੱਚ ਇਕ ਖੂਬਸੂਰਤ ਹਿੰਦੂ ਕੁੜੀ ਰੇਖਾ ਵੀ ਸ਼ਾਮਲ ਸੀ। ਉਸ ਨੇ ਸਤਿੰਦਰ ਨਾਲ ਵਿਆਹ ਕਰਵਾਇਆ ਤੇ ਉਨ੍ਹਾਂ ਦੇ ਘਰ ਦੋ ਪਿਆਰੀਆਂ ਬੱਚੀਆਂ ਪੈਦਾ ਹੋਈਆਂ। ਸਤਿੰਦਰ ਖੁਦ ਨੂੰ ਜੱਟ ਸਿੱਖ ਦੱਸਦਾ ਸੀ, ਪਰ ਅਸਲ ਵਿੱਚ ਉਹ ਖੱਤਰੀ ਧਵਨ ਸੀ। ਇਕ ਦਿਨ ਗੁੱਸੇ ਵਿੱਚ ਆ ਕੇ ਉਸ ਨੇ ਆਪਣੀ ਪਤਨੀ ਦੀ ਮਾਰ ਕੁੱਟ ਕੀਤੀ। ਉਹ ਗੁੱਸੇ Ḕਚ ਆਪਣੀਆਂ ਧੀਆਂ ਸਮੇਤ ਉਸ ਨੂੰ ਛੱਡ ਕੇ ਚਲੀ ਗਈ ਤੇ ਉਸ ਤੋਂ ਤਲਾਕ ਲੈ ਲਿਆ। ਉਹ ਪੂਰੀ ਤਰ੍ਹਾਂ ਟੁੱਟ ਚੁੱਕਾ ਸੀ ਅਤੇ ਉਸ ਨੂੰ ਮੇਰੇ ਘਰ ਵਿੱਚ ਸਕੂਨ ਮਿਲਦਾ ਸੀ। ਉਹ ਪੱਕਾ ਸ਼ਰਾਬੀ ਸੀ ਅਤੇ ਮੇਰੀ ਘਰਵਾਲੀ ਅਕਸਰ ਉਸ ਨੂੰ ਜ਼ਿਆਦਾ ਸ਼ਰਾਬ ਪੀਣ ਤੋਂ ਵਰਜਦੀ ਸੀ। ਮੌਰੀਆ ਸ਼ੈਰਾਟਨ ਵਿੱਚ ਇਕ ਕੌਕਟੇਲ ਪਾਰਟੀ ਮੌਕੇ ਉਸ ਨੇ ਵਿੱਤੋਂ ਵੱਧ ਪੀ ਲਈ। ਅਗਲੀ ਸਵੇਰ ਅਸੀਂ ਆਪਣੇ ਗਰਮੀਆਂ ਦੇ ਟਿਕਾਣੇ ਕਸੌਲੀ ਪੁੱਜਣਾ ਸੀ। ਇਸ ਲਈ ਸਾਨੂੰ ਪਾਰਟੀ ਵਿੱਚੋਂ ਛੇਤੀ ਆਉਣਾ ਪਿਆ। ਅਗਲੇ ਦਿਨ ਖਬਰ ਪੜ੍ਹੀ ਕਿ ਸਤਿੰਦਰ ਦੇ ਨੌਕਰ ਨੇ ਉਸ ਨੂੰ ਬੈਡ ਉਤੇ ਮਰਿਆ ਪਿਆ ਦੇਖਿਆ। ਉਹ ਮੇਰੀ ਧੀ ਮਾਲਾ ਨੂੰ ਇਸ ਬਾਰੇ ਦੱਸਣ ਆਇਆ। ਉਹ ਤੁਰੰਤ ਉਸ ਦੇ ਫਲੈਟ ਵਿੱਚ ਚਲੀ ਗਈ। ਮਾਲਾ ਨੇ ਬੈਡ ਉਤੇ ਸਤਿੰਦਰ ਦੀ ਲਾਸ਼ ਦੇਖੀ। ਉਸ ਦੇ ਬੈਡ ਹੈਠਾਂ ਸ਼ਰਾਬ ਦੀਆਂ ਦਰਜਨਾਂ ਖਾਲੀ ਬੋਤਲਾਂ ਪਈਆਂ ਸਨ। ਮਾਲਾ ਨੇ ਸਤਿੰਦਰ ਦੇ ਸਾਲੇ ਇੰਦਰ ਮਲਹੋਤਰਾ ਨੂੰ ਇਸ ਦੀ ਸੂਚਨਾ ਦਿੱਤੀ। ਉਹ ਬਹੁਤ ਅਣਮੰਨੇ ਮਨ ਨਾਲ ਉਸ ਕੋਲ ਪਹੁੰਚ ਗਿਆ। ਉਹ ਦੋਵੇਂ ਉਸ ਦੇ ਸਸਕਾਰ ਮੌਕੇ ਮੌਜੂਦ ਥੋੜ੍ਹੇ ਜਿਹੇ ਵਿਅਕਤੀਆਂ ਵਿੱਚ ਸ਼ਾਮਲ ਸਨ। ਇਸ ਪਿੱਛੋਂ ਸਤਿੰਦਰ ਦੀ ਧੀ ਨੇ ਮੈਨੂੰ ਇਕ ਘੜੀ ਅਤੇ ਪੈਨ ਮੋੜਿਆ, ਜੋ ਉਸ ਨੇ ਮੇਰੇ ਤੋਂ ਲਿਆ ਸੀ। ਜੇ ਅੱਜ ਉਹ ਇਸ ਦੁਨੀਆ ਵਿੱਚ ਹੁੰਦਾ ਤਾਂ ਮੈਂ ਉਸ ਨਾਲ ਉਰਦੂ ਸ਼ਾਇਰੀ ਪ੍ਰਤੀ ਆਪਣੇ ਉਤਸ਼ਾਹ ਦੀ ਗੱਲ ਸਾਂਝੀ ਕਰ ਸਕਦਾ।
ਬਲਵੰਤ ਗਾਰਗੀ ਨੇ ਪੰਜਾਬੀ ਨਾਟਕਕਾਰ ਵਜੋਂ ਸ਼ੁਹਰਤ ਖੱਟੀ ਸੀ। ਉਸ ਦੇ ਨਾਟਕ ਲੋਹਾ-ਕੁੱਟ ਨੇ ਬੜਾ ਨਾਮਣਾ ਖੱਟਿਆ। ਉਹ ਮੇਰੀ ਮਾਂ ਦਾ ਚਹੇਤਾ ਬਣ ਗਿਆ। ਉਹ ਅਕਸਰ ਮੇਰੀ ਮਾਂ ਨਾਲ ਗੱਲਾਂ ਕਰਦਿਆਂ ਸਵੇਰ ਬਿਤਾਉਂਦਾ ਸੀ। ਵਾਸ਼ਿੰਗਟਨ ਸਟੇਟ ਯੂਨੀਵਰਸਿਟੀ ਵਿੱਚ ਡਰਾਮਾ ਦੇ ਵਿਜ਼ਿਟਿੰਗ ਪ੍ਰੋਫੈਸਰ ਵਜੋਂ ਉਸ ਨੇ ਬਹੁਤ ਖੂਬਸੂਰਤ ਅਮਰੀਕੀ ਕੁੜੀ ਨਾਲ ਵਿਆਹ ਕਰਵਾਇਆ। ਆਪਣੀ ਪੀੜ੍ਹੀ ਦੇ ਅਮਰੀਕੀ ਨਾਗਰਿਕਾਂ ਵਾਂਗ ਉਹ ਵੀ ਖਾਣੇ ਦੀ ਬਹੁਤ ਸ਼ੌਕੀਨ ਸੀ। ਇਕੋ ਵਾਰ Ḕਚ ਤਿੰਨ ਭਾਰਤੀਆਂ ਜਿੰਨਾ ਖਾਣਾ ਉਹ ਇਕੱਲੀ ਖਾਂਦੀ। ਉਸ ਨੇ ਪੰਜਾਬੀ ਸਿੱਖਣ ਅਤੇ ਇਹ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਪੰਜਾਬ ਵਿੱਚ ਉਸ ਦੇ ਪਤੀ ਦਾ ਇੰਨਾ ਸਤਿਕਾਰ ਕਿਉਂ ਕੀਤਾ ਜਾਂਦਾ ਸੀ। ਇਕ ਵਾਰ ਕ੍ਰਿਸਮਿਸ ਦੀ ਰਾਤ ਉਹ ਆਪਣੇ ਬੱਚਿਆਂ ਨੂੰ ਪਿਆਨੋ ਵਜਾਉਣਾ ਸਿਖਾ ਰਹੀ ਸੀ। ਬਲਵੰਤ ਗਾਰਗੀ ਆਪਣੀ ਇਕ ਵਿਦਿਆਰਥਣ ਰਾਣੀ ਬਲਬੀਰ ਨੂੰ ਛੱਡਣ ਗਿਆ। ਗੈਰੇਜ ਵਿੱਚ ਦੋਵੇਂ ਕਾਮ-ਗ੍ਰਸਤ ਹੋ ਗਏ। ਉਸ ਨੇ ਆਪਣੀ ਸਵੈ-ਜੀਵਨੀ ਵਿੱਚ ਵੀ ਇਸ ਬਾਰੇ ਲਿਖਿਆ। ਉਸ ਦੀ ਪਤਨੀ ਨੇ ਉਸ ਨੂੰ ਤਲਾਕ ਦੇ ਦਿੱਤਾ। ਉਸ ਨੇ ਪੁੱਤਰ ਨੂੰ ਬਲਵੰਤ ਕੋਲ ਰਹਿਣ ਦਿੱਤਾ ਅਤੇ ਧੀ ਨੂੰ ਆਪਣੇ ਨਾਲ ਅਮਰੀਕਾ ਲੈ ਗਈ। ਰਾਣੀ ਬਲਬੀਰ ਨੇ ਗਾਰਗੀ ਨੂੰ ਸਬਕ ਸਿਖਾਇਆ। ਉਸ ਨੇ ਦਿੱਲੀ ਵਿੱਚ ਸਿੰਧੀਆ ਹਾਊਸ ਦੇ ਪਿਛਵਾੜੇ ਬਣੀ ਉਸ ਦੀ ਛੋਟੀ ਹਵੇਲੀ ਵਿੱਚ ਪੁੱਜ ਕੇ ਉਸ ਨੂੰ ਕੁਟਾਪਾ ਚਾੜ੍ਹਿਆ। ਬਲਵੰਤ ਨੂੰ ਆਪਣੀ ਮੌਤ ਨੇੜੇ ਜਾਪੀ। ਉਹ ਮੈਨੂੰ ਅਲਵਿਦਾ ਕਹਿਣ ਆਇਆ ਤੇ ਬੰਬਈ ਚਲਿਆ ਗਿਆ। ਉਥੇ ਹੀ ਉਸ ਦਾ ਦੇਹਾਂਤ ਹੋਇਆ। ਉਸ ਦੀ ਇੱਛਾ ਮੁਤਾਬਕ ਸਸਕਾਰ ਲਈ ਉਸ ਦੀ ਮ੍ਰਿਤਕ ਦੇਹ ਦਿੱਲੀ ਲਿਆਂਦੀ ਗਈ। ਉਸ ਮੌਕੇ ਤਕਾਲੀ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਵੀ ਮੌਜੂਦ ਸਨ।
ਮੰਜ਼ੂਰ ਕਾਦਿਰ ਪਾਕਿਸਤਾਨ ਦਾ ਉਘਾ ਵਕੀਲ ਸੀ। ਉਹ ਸ਼ਰ੍ਹਾ ਅਨੁਸਾਰ ਜੀਵਨ ਨਹੀਂ ਬਿਤਾਉਂਦਾ ਸੀ। ਉਹ ਮੇਰਾ ਬਹੁਤ ਨਜ਼ਦੀਕੀ ਮਿੱਤਰ ਸੀ। ਜਦੋਂ ਉਹ ਜਨੇਵਾ ਵਿੱਚ ਸਿੰਧ ਜਲ ਵਿਵਾਦ ਮਾਮਲੇ ਵਿੱਚ ਪਾਕਿਸਤਾਨ ਦੀ ਪੈਰਵੀ ਕਰ ਰਿਹਾ ਸੀ, ਮੈਂ ਪਾਕਿਸਤਾਨੀ ਟੀਮ ਦੇ ਨਾਲ ਬੈਠਾ ਸੀ। ਭਾਰਤ ਦੀ ਪ੍ਰਤੀਨਿਧਤਾ ਨਾਨੀ ਪਾਲਕੀਵਾਲਾ ਨੇ ਕੀਤੀ ਸੀ। ਭਾਰਤੀ ਡੈਲੀਗੇਸ਼ਨ ਮੈਨੂੰ ਪਾਕਿਸਤਾਨੀਆਂ ਨਾਲ ਬੈਠਾ ਵੇਖ ਕੇ ਹੈਰਾਨ ਵੀ ਹੋਇਆ ਤੇ ਖੁਸ਼ ਵੀ। ਮੰਜ਼ੂਰ ਕਾਦਿਰ ਨੂੰ ਉਰਦੂ ਸ਼ਾਇਰੀ ਦਾ ਬੜਾ ਸ਼ੌਕ ਸੀ। ਮੈਨੂੰ ਕਈ ਸਾਲਾਂ ਬਾਅਦ ਗਾਲਿਬ, ਫੈਜ਼ ਅਤੇ ਅਹਿਮਦ ਫਰਾਜ਼ ਦੀ ਸ਼ਾਇਰੀ ਵਿੱਚ ਦਿਲਚਸਪੀ ਪੈਦਾ ਹੋਈ।
ਵੱਡੇ ਮੀਆਂ ਦਾ ਹੁਕਮ
ਵੱਡੇ ਮੀਆਂ ਦੇ ਰਿਕਾਰਡ ਸਾਡੀ ਕਿਸਮਤ ਦਾ ਫੈਸਲਾ ਕਰਦੇ ਹਨ। ਮੈਂ ਜ਼ਿੰਦਗੀ ਤੋਂ ਅੱਕ ਚੁੱਕਿਆ ਸੀ। ਇਸ ਲਈ ਮੈਂ ਉਨ੍ਹਾਂ ਨੂੰ ਚਿੱਠੀ ਲਿਖੀ ਕਿ ਮੈਨੂੰ ਵੀ ਬੁਲਾਵਾ ਭੇਜ ਦੇਣ। ਉਨ੍ਹਾਂ ਨੇ ਆਪਣੇ ਰਜਿਸਟਰ ਫਰੋਲੇ ਅਤੇ ਜੁਆਬ ਦਿੱਤਾ, ‘ਫਿਲਹਾਲ ਨਰਕ ਵਿੱਚ ਸਾਰੇ ਕਮਰੇ ਭਰੇ ਹੋਏ ਹਨ ਅਤੇ ਇਥੇ ਤੇਰੇ ਲਈ ਕੋਈ ਥਾਂ ਨਹੀਂ। ਜਿਉਂ ਹੀ ਥਾਂ ਬਣੇਗੀ, ਮੈਂ ਤੈਨੂੰ ਬੁਲਾ ਲਵਾਂਗਾ। ਉਨੀ ਦੇਰ ਲਟਕਿਆ ਰਹਿ ਅਤੇ ਜੋ ਕੁਝ ਤੂੰ ਕਰ ਰਿਹਾ ਹੈਂ, ਕਰਦਾ ਰਹਿ।’ ਮੈਂ ਬਹੁਤ ਬੁਰੀ ਤਰ੍ਹਾਂ ਨਿਰਾਸ਼ ਹੋਇਆ, ਕਿਉਂਕਿ ਮੈਂ ਜ਼ਿੰਦਗੀ ਤੋਂ ਅੱਕ ਗਿਆ ਸੀ। ਉਦੋਂ ਤੋਂ ਮੈਂ ਉਸ ਦੀ ਇੱਛਾ ਦੇ ਉਲਟ ਕੁਝ ਵੀ ਨਹੀਂ ਕੀਤਾ, ਮੈਂ ਲਟਕਿਆ ਹੋਇਆ ਹਾਂ.
– ਖੁਸ਼ਵੰਤ ਸਿੰਘ